Sri Guru Granth Sahib Ji

Ang 47

  1. ਮਾਇਆ ਮੋਹ ਪਰੀਤਿ ਧ੍ਰਿਗੁ ਸੁਖੀ ਨ ਦੀਸੈ ਕੋਇ ॥੧॥ ਰਹਾਉ ॥

    Accursed is the attachment and love of Maya, no one in love with Maya is seen to be at peace. ||1|| pause||

  2. ਦਾਨਾ ਦਾਤਾ ਸੀਲਵੰਤੁ ਨਿਰਮਲੁ ਰੂਪੁ ਅਪਾਰੁ ॥

    God is wise, beneficent, tender-hearted, immaculate, and infinitely handsome.

  3. ਸਖਾ ਸਹਾਈ ਅਤਿ ਵਡਾ ਊਚਾ ਵਡਾ ਅਪਾਰੁ ॥

    God is a great companion and helper, He is highest of the high and is limitless.

  4. ਬਾਲਕੁ ਬਿਰਧਿ ਨ ਜਾਣੀਐ ਨਿਹਚਲੁ ਤਿਸੁ ਦਰਵਾਰੁ ॥

    God is beyond aging and His justice system is eternal.

  5. ਜੋ ਮੰਗੀਐ ਸੋਈ ਪਾਈਐ ਨਿਧਾਰਾ ਆਧਾਰੁ ॥੨॥

    We receive whatever we seek from God, He is the support of supportless.

  6. ਜਿਸੁ ਪੇਖਤ ਕਿਲਵਿਖ ਹਿਰਹਿ ਮਨਿ ਤਨਿ ਹੋਵੈ ਸਾਂਤਿ ॥

    Upon visualizing whom all sins are destroyed, mind and body become calm,

  7. ਇਕ ਮਨਿ ਏਕੁ ਧਿਆਈਐ ਮਨ ਕੀ ਲਾਹਿ ਭਰਾਂਤਿ ॥

    -after completely removing our mind’s wandering after Maya, we should remember God with total concentration of our mind.

  8. ਗੁਣ ਨਿਧਾਨੁ ਨਵਤਨੁ ਸਦਾ ਪੂਰਨ ਜਾ ਕੀ ਦਾਤਿ ॥

    God who is the treasure of virtues, is ever young and whose gifts are perfect,

  9. ਸਦਾ ਸਦਾ ਆਰਾਧੀਐ ਦਿਨੁ ਵਿਸਰਹੁ ਨਹੀ ਰਾਤਿ ॥੩॥

    -we should lovingly remember Him forever and ever: O’ brother, day or night, do not forget Him any time.

  10. ਜਿਨ ਕਉ ਪੂਰਬਿ ਲਿਖਿਆ ਤਿਨ ਕਾ ਸਖਾ ਗੋਵਿੰਦੁ ॥

    Those who are so pre-ordained, have God as their friend and companion.

  11. ਤਨੁ ਮਨੁ ਧਨੁ ਅਰਪੀ ਸਭੋ ਸਗਲ ਵਾਰੀਐ ਇਹ ਜਿੰਦੁ ॥

    I surrender my body, mind and wealth to Him; I totally dedicate my life to Him.

  12. ਦੇਖੈ ਸੁਣੈ ਹਦੂਰਿ ਸਦ ਘਟਿ ਘਟਿ ਬ੍ਰਹਮੁ ਰਵਿੰਦੁ ॥

    God hears everything and sees every action by remaining with everyone.

  13. ਅਕਿਰਤਘਣਾ ਨੋ ਪਾਲਦਾ ਪ੍ਰਭ ਨਾਨਕ ਸਦ ਬਖਸਿੰਦੁ ॥੪॥੧੩॥੮੩॥

    O’ Nanak, God is so kind and forgiving that He takes care of even the ungrateful human beings. ||4|| 13

  14. ਸਿਰੀਰਾਗੁ ਮਹਲਾ ੫ ॥

    Siree Raag, Fifth Guru:

  15. ਮਨੁ ਤਨੁ ਧਨੁ ਜਿਨਿ ਪ੍ਰਭਿ ਦੀਆ ਰਖਿਆ ਸਹਜਿ ਸਵਾਰਿ ॥

    God who has given this mind, body and wealth, has sustained us in a beautiful and perfect way,

  16. ਸਰਬ ਕਲਾ ਕਰਿ ਥਾਪਿਆ ਅੰਤਰਿ ਜੋਤਿ ਅਪਾਰ ॥

    -and has blessed our body with power, and infused His Infinite Light within it,

  17. ਸਦਾ ਸਦਾ ਪ੍ਰਭੁ ਸਿਮਰੀਐ ਅੰਤਰਿ ਰਖੁ ਉਰ ਧਾਰਿ ॥੧॥

    We should lovingly remember Him forever and ever by keeping Him enshrined in our heart.

  18. ਮੇਰੇ ਮਨ ਹਰਿ ਬਿਨੁ ਅਵਰੁ ਨ ਕੋਇ ॥

    O’ my mind, except God, none other is a true saviour.

  19. ਪ੍ਰਭ ਸਰਣਾਈ ਸਦਾ ਰਹੁ ਦੂਖੁ ਨ ਵਿਆਪੈ ਕੋਇ ॥੧॥ ਰਹਾਉ ॥

    So always remain in God's refuge, no suffering shall afflict you. ||1|| pause||

  20. ਰਤਨ ਪਦਾਰਥ ਮਾਣਕਾ ਸੁਇਨਾ ਰੁਪਾ ਖਾਕੁ ॥

    Jewels, treasures, pearls, gold and silver, all these things are like dust,

  21. ਮਾਤ ਪਿਤਾ ਸੁਤ ਬੰਧਪਾ ਕੂੜੇ ਸਭੇ ਸਾਕ ॥

    Relatives like mother, father, children and relatives are also short lived.

  22. ਜਿਨਿ ਕੀਤਾ ਤਿਸਹਿ ਨ ਜਾਣਈ ਮਨਮੁਖ ਪਸੁ ਨਾਪਾਕ ॥੨॥

    (Looking at the perishable world,) still the unholy animal like self-willed person does not recognize God who created him.

  23. ਅੰਤਰਿ ਬਾਹਰਿ ਰਵਿ ਰਹਿਆ ਤਿਸ ਨੋ ਜਾਣੈ ਦੂਰਿ ॥

    God is pervading within him and everywhere outside, but a self-willed fool thinks that He is far away.

  24. ਤ੍ਰਿਸਨਾ ਲਾਗੀ ਰਚਿ ਰਹਿਆ ਅੰਤਰਿ ਹਉਮੈ ਕੂਰਿ ॥

    Such a person is afflicted with the yearning for Maya, and within him is egotism and falsehood.

  25. ਭਗਤੀ ਨਾਮ ਵਿਹੂਣਿਆ ਆਵਹਿ ਵੰਞਹਿ ਪੂਰ ॥੩॥

    Devoid of God’s devotional worship and His Name, lots of such people continue coming and departing from this world (empty handed).

  26. ਰਾਖਿ ਲੇਹੁ ਪ੍ਰਭੁ ਕਰਣਹਾਰ ਜੀਅ ਜੰਤ ਕਰਿ ਦਇਆ ॥

    O’ the Creator-God, bestow mercy and save all beings (from worldly desires).

  27. ਬਿਨੁ ਪ੍ਰਭ ਕੋਇ ਨ ਰਖਨਹਾਰੁ ਮਹਾ ਬਿਕਟ ਜਮ ਭਇਆ ॥

    O’ God, there is none other than You who can save them from the terrible and dreadful demon of death.

  28. ਨਾਨਕ ਨਾਮੁ ਨ ਵੀਸਰਉ ਕਰਿ ਅਪੁਨੀ ਹਰਿ ਮਇਆ ॥੪॥੧੪॥੮੪॥

    O’ Nanak, (pray to God and say), O’ God, bestow mercy that I may never forget Your Name. ||4|| 14

  29. ਸਿਰੀਰਾਗੁ ਮਹਲਾ ੫ ॥

    Siree Raag, Fifth Guru:

  30. ਮੇਰਾ ਤਨੁ ਅਰੁ ਧਨੁ ਮੇਰਾ ਰਾਜ ਰੂਪ ਮੈ ਦੇਸੁ ॥

    (One egotistically claims that) I have such a handsome body, I have so much wealth and I rule over such a vast territory.

  31. ਸੁਤ ਦਾਰਾ ਬਨਿਤਾ ਅਨੇਕ ਬਹੁਤੁ ਰੰਗ ਅਰੁ ਵੇਸ ॥

    I have children, a wife and many relatives; I enjoy all sorts of pleasures and fine clothes.

  32. ਹਰਿ ਨਾਮੁ ਰਿਦੈ ਨ ਵਸਈ ਕਾਰਜਿ ਕਿਤੈ ਨ ਲੇਖਿ ॥੧॥

    If God’s Name is not enshrined in his heart, then all these relations and pleasures are of no use.

  33. ਮੇਰੇ ਮਨ ਹਰਿ ਹਰਿ ਨਾਮੁ ਧਿਆਇ ॥

    O’ my mind, always remember God’s Name with adoration.

  34. ਕਰਿ ਸੰਗਤਿ ਨਿਤ ਸਾਧ ਕੀ ਗੁਰ ਚਰਣੀ ਚਿਤੁ ਲਾਇ ॥੧॥ ਰਹਾਉ ॥

    Always stay in the Guru’s congregation and focus your mind on the Guru’s teachings. ||1|| pause||

  35. ਨਾਮੁ ਨਿਧਾਨੁ ਧਿਆਈਐ ਮਸਤਕਿ ਹੋਵੈ ਭਾਗੁ ॥

    Only the one who is predestined can lovingly remember God’s Name, the treasure of virtues.

  36. ਕਾਰਜ ਸਭਿ ਸਵਾਰੀਅਹਿ ਗੁਰ ਕੀ ਚਰਣੀ ਲਾਗੁ ॥

    O’ brother, follow the Guru’s teachings, all your tasks would be accomplished.

  37. ਹਉਮੈ ਰੋਗੁ ਭ੍ਰਮੁ ਕਟੀਐ ਨਾ ਆਵੈ ਨਾ ਜਾਗੁ ॥੨॥

    One Who lovingly remembers God’s Name, his diseases of ego and doubt vanish and he does not go into the cycle of birth and death.

  38. ਕਰਿ ਸੰਗਤਿ ਤੂ ਸਾਧ ਕੀ ਅਠਸਠਿ ਤੀਰਥ ਨਾਉ ॥

    O’ brother, remain in the Guru’s congregation, which is like bathing at the sixty- eight sacred shrines of pilgrimage.

  39. ਜੀਉ ਪ੍ਰਾਣ ਮਨੁ ਤਨੁ ਹਰੇ ਸਾਚਾ ਏਹੁ ਸੁਆਉ ॥

    Life, mind and body bloom with spiritual enlightenment by remaining in the Guru’s congregation and this is the true purpose of life.