Sri Guru Granth Sahib Ji

Ang 163

  1. ਆਪੇ ਹੀ ਪ੍ਰਭੁ ਦੇਹਿ ਮਤਿ ਹਰਿ ਨਾਮੁ ਧਿਆਈਐ ॥

    O’ God, upon whom You bestow wisdom meditates on Naam.

  2. ਵਡਭਾਗੀ ਸਤਿਗੁਰੁ ਮਿਲੈ ਮੁਖਿ ਅੰਮ੍ਰਿਤੁ ਪਾਈਐ ॥

    By good fortune, one who meets the true Guru, tastes the nectar of Naam.

  3. ਹਉਮੈ ਦੁਬਿਧਾ ਬਿਨਸਿ ਜਾਇ ਸਹਜੇ ਸੁਖਿ ਸਮਾਈਐ ॥

    His egotism and duality are eradicated and he intuitively remains in bliss.

  4. ਸਭੁ ਆਪੇ ਆਪਿ ਵਰਤਦਾ ਆਪੇ ਨਾਇ ਲਾਈਐ ॥੨॥

    He Himself is All-pervading; He Himself links us to Naam.

  5. ਮਨਮੁਖਿ ਗਰਬਿ ਨ ਪਾਇਓ ਅਗਿਆਨ ਇਆਣੇ ॥

    The self-willed persons in their arrogant pride do not realize God; they are ignorant and foolish.

  6. ਸਤਿਗੁਰ ਸੇਵਾ ਨਾ ਕਰਹਿ ਫਿਰਿ ਫਿਰਿ ਪਛੁਤਾਣੇ ॥

    They do not follow the teachings of the True Guru, and in the end, they regret and repent over and over again.

  7. ਗਰਭ ਜੋਨੀ ਵਾਸੁ ਪਾਇਦੇ ਗਰਭੇ ਗਲਿ ਜਾਣੇ ॥

    They are stuck in the cycles of births and deaths and ultimately they spiritually rot in these rounds of birth and death.

  8. ਮੇਰੇ ਕਰਤੇ ਏਵੈ ਭਾਵਦਾ ਮਨਮੁਖ ਭਰਮਾਣੇ ॥੩॥

    It so pleases my Creator that these self-willed may remain lost in doubt.

  9. ਮੇਰੈ ਹਰਿ ਪ੍ਰਭਿ ਲੇਖੁ ਲਿਖਾਇਆ ਧੁਰਿ ਮਸਤਕਿ ਪੂਰਾ ॥

    One who was preordained with perfect destiny by my perfect God, He meets with the brave guru and always lovingly meditates on God’s Name.

  10. ਹਰਿ ਹਰਿ ਨਾਮੁ ਧਿਆਇਆ ਭੇਟਿਆ ਗੁਰੁ ਸੂਰਾ ॥

    Now, God’s Name is my father, mother, brother and kin.

  11. ਮੇਰਾ ਪਿਤਾ ਮਾਤਾ ਹਰਿ ਨਾਮੁ ਹੈ ਹਰਿ ਬੰਧਪੁ ਬੀਰਾ ॥

    Now, God’s Name is my father, mother, brother and kin.

  12. ਹਰਿ ਹਰਿ ਬਖਸਿ ਮਿਲਾਇ ਪ੍ਰਭ ਜਨੁ ਨਾਨਕੁ ਕੀਰਾ ॥੪॥੩॥੧੭॥੩੭॥

    O’ God, please bestow mercy and unite your humble devotee Nanak with Yourself. ||4|| 3 ||17

  13. ਗਉੜੀ ਬੈਰਾਗਣਿ ਮਹਲਾ ੩ ॥

    Raag Gauri Bairagan, Third Guru:

  14. ਸਤਿਗੁਰ ਤੇ ਗਿਆਨੁ ਪਾਇਆ ਹਰਿ ਤਤੁ ਬੀਚਾਰਾ ॥

    Receiving divine knowledge from the true Guru, I contemplated over God’s virtues.

  15. ਮਤਿ ਮਲੀਣ ਪਰਗਟੁ ਭਈ ਜਪਿ ਨਾਮੁ ਮੁਰਾਰਾ ॥

    By meditating on God’s Name, the intellect polluted with vices was enlightened.

  16. ਸਿਵਿ ਸਕਤਿ ਮਿਟਾਈਆ ਚੂਕਾ ਅੰਧਿਆਰਾ ॥

    God erased the influence of Maya and the darkness of ignorance.

  17. ਧੁਰਿ ਮਸਤਕਿ ਜਿਨ ਕਉ ਲਿਖਿਆ ਤਿਨ ਹਰਿ ਨਾਮੁ ਪਿਆਰਾ ॥੧॥

    God’s Name is pleasing only to those, who have been so preordained .

  18. ਹਰਿ ਕਿਤੁ ਬਿਧਿ ਪਾਈਐ ਸੰਤ ਜਨਹੁ ਜਿਸੁ ਦੇਖਿ ਹਉ ਜੀਵਾ ॥

    O’ Saints, please tell me how can I realize God, beholding whom I spiritually survive.

  19. ਹਰਿ ਬਿਨੁ ਚਸਾ ਨ ਜੀਵਤੀ ਗੁਰ ਮੇਲਿਹੁ ਹਰਿ ਰਸੁ ਪੀਵਾ ॥੧॥ ਰਹਾਉ ॥

    Without God, I cannot spiritually survive even for an instant. Please unite me with the Guru, so that I may partake the elixir of God’s Name. ||1|| Pause||

  20. ਹਉ ਹਰਿ ਗੁਣ ਗਾਵਾ ਨਿਤ ਹਰਿ ਸੁਣੀ ਹਰਿ ਹਰਿ ਗਤਿ ਕੀਨੀ ॥

    I listen and sing the Praises of God daily; God has emancipated me.

  21. ਹਰਿ ਰਸੁ ਗੁਰ ਤੇ ਪਾਇਆ ਮੇਰਾ ਮਨੁ ਤਨੁ ਲੀਨੀ ॥

    I have received the essence of Naam from the Guru; now my mind and body are merged therein.

  22. ਧਨੁ ਧਨੁ ਗੁਰੁ ਸਤ ਪੁਰਖੁ ਹੈ ਜਿਨਿ ਭਗਤਿ ਹਰਿ ਦੀਨੀ ॥

    Blessed is the Guru who has bestowed the gift of devotional worship of God.

  23. ਜਿਸੁ ਗੁਰ ਤੇ ਹਰਿ ਪਾਇਆ ਸੋ ਗੁਰੁ ਹਮ ਕੀਨੀ ॥੨॥

    I have dedicated myself to such a Guru, through whom I have realized God.

  24. ਗੁਣਦਾਤਾ ਹਰਿ ਰਾਇ ਹੈ ਹਮ ਅਵਗਣਿਆਰੇ ॥

    The Sovereign God is the bestower of virtues, but we are all full of vices.

  25. ਪਾਪੀ ਪਾਥਰ ਡੂਬਦੇ ਗੁਰਮਤਿ ਹਰਿ ਤਾਰੇ ॥

    We sinners sink like stones in this world ocean of vices; through the Guru’s teachings, God ferries us across.

  26. ਤੂੰ ਗੁਣਦਾਤਾ ਨਿਰਮਲਾ ਹਮ ਅਵਗਣਿਆਰੇ ॥

    O’ God, You are the immaculate bestower of virtues, but we are full of vices.

  27. ਹਰਿ ਸਰਣਾਗਤਿ ਰਾਖਿ ਲੇਹੁ ਮੂੜ ਮੁਗਧ ਨਿਸਤਾਰੇ ॥੩॥

    O’ God, we have entered Your refuge; please save us from the vices, just asYou have emancipated even the most foolish persons.

  28. ਸਹਜੁ ਅਨੰਦੁ ਸਦਾ ਗੁਰਮਤੀ ਹਰਿ ਹਰਿ ਮਨਿ ਧਿਆਇਆ ॥

    Those who have meditated on God in their mind through the Guru’s teachings, have received eternal poise and bliss.

  29. ਸਜਣੁ ਹਰਿ ਪ੍ਰਭੁ ਪਾਇਆ ਘਰਿ ਸੋਹਿਲਾ ਗਾਇਆ ॥

    They have realized God, a true friend, and are enjoying such a pleasure, as if a song of joy is being sung in their hearts.

  30. ਹਰਿ ਦਇਆ ਧਾਰਿ ਪ੍ਰਭ ਬੇਨਤੀ ਹਰਿ ਹਰਿ ਚੇਤਾਇਆ ॥

    O’ God, this is my prayer before You; please show mercy and make me always remember You with loving devotion.

  31. ਜਨ ਨਾਨਕੁ ਮੰਗੈ ਧੂੜਿ ਤਿਨ ਜਿਨ ਸਤਿਗੁਰੁ ਪਾਇਆ ॥੪॥੪॥੧੮॥੩੮॥

    Nanak begs for the most humble service of those who have met the True Guru.

  32. ਗਉੜੀ ਗੁਆਰੇਰੀ ਮਹਲਾ ੪ ਚਉਥਾ ਚਉਪਦੇ

    Raag Gauree Gwaarayree, Fourth Gurul, Chau-Padas:

  33. ੴ ਸਤਿਗੁਰ ਪ੍ਰਸਾਦਿ ॥

    One eternal God, realized by the grace of the true Guru:

  34. ਪੰਡਿਤੁ ਸਾਸਤ ਸਿਮ੍ਰਿਤਿ ਪੜਿਆ ॥

    The Pandit recites the Shastras and the Simritees (the Hindu holy scriptures).

  35. ਜੋਗੀ ਗੋਰਖੁ ਗੋਰਖੁ ਕਰਿਆ ॥

    the Yogi meditates on the name of his spiritual leader, Gorakh.

  36. ਮੈ ਮੂਰਖ ਹਰਿ ਹਰਿ ਜਪੁ ਪੜਿਆ ॥੧॥

    Me the ignorant, have learned from my Guru only to meditate on Naam.

  37. ਨਾ ਜਾਨਾ ਕਿਆ ਗਤਿ ਰਾਮ ਹਮਾਰੀ ॥

    O’ God, I do not know what will be my ultimate fate .

  38. ਹਰਿ ਭਜੁ ਮਨ ਮੇਰੇ ਤਰੁ ਭਉਜਲੁ ਤੂ ਤਾਰੀ ॥੧॥ ਰਹਾਉ ॥

    O my mind, meditate on God’s Name with loving devotion and swim across the terrifying world-ocean of vices. ||1|| Pause||